ਆਪਣੇ ਮੇਸੇਜ ਬੋਰਡ, ਬਲੌਗ ਜਾਂ ਵੈਬਸਾਈਟ ਵਿੱਚ ਤਸਵੀਰ ਅੱਪਲੋਡਿੰਗ ਜੋੜੋ
ਪੋਸਟਾਂ ਨਾਲ ਤਸਵੀਰਾਂ ਜੋੜਨ ਦਾ ਸਭ ਤੋਂ ਆਸਾਨ ਤਰੀਕਾ
Postimages ਪਲੱਗਇਨ ਪੋਸਟਾਂ ਨਾਲ ਤਸਵੀਰਾਂ ਨੂੰ ਜਲਦੀ ਅੱਪਲੋਡ ਕਰਕੇ ਜੋੜਣ ਲਈ ਇੱਕ ਟੂਲ ਜੋੜਦਾ ਹੈ। ਸਾਰੀਆਂ ਤਸਵੀਰਾਂ ਸਾਡੇ ਸਰਵਰਾਂ ‘ਤੇ ਅੱਪਲੋਡ ਹੁੰਦੀਆਂ ਹਨ, ਇਸ ਲਈ ਡਿਸਕ ਸਪੇਸ, ਬੈਂਡਵਿਡਥ ਬਿੱਲਾਂ ਜਾਂ ਵੈੱਬ ਸਰਵਰ ਕਨਫਿਗਰੇਸ਼ਨ ਦੀ ਚਿੰਤਾ ਕਰਨ ਦੀ ਲੋੜ ਨਹੀਂ। ਸਾਡਾ ਪਲੱਗਇਨ ਉਹਨਾਂ ਫੋਰਮਾਂ ਲਈ ਉਤਮ ਹੱਲ ਹੈ ਜਿੱਥੇ ਆਉਣ ਵਾਲੇ ਵਿਜ਼ਟਰ ਬਹੁਤ ਟੈਕ-ਸੈਵੀ ਨਹੀਂ ਹੁੰਦੇ ਅਤੇ ਇੰਟਰਨੈੱਟ ‘ਤੇ ਤਸਵੀਰਾਂ ਅੱਪਲੋਡ ਕਰਨ ਵਿੱਚ ਦਿੱਕਤ ਮਹਿਸੂਸ ਕਰਦੇ ਹਨ ਜਾਂ [img] BBCode ਵਰਤਣਾ ਨਹੀਂ ਜਾਣਦੇ।
ਨੋਟ: ਤੁਹਾਡੀਆਂ ਤਸਵੀਰਾਂ ਕਦੇ ਵੀ ਗੈਰਸਰਗਰਮੀ ਕਾਰਨ ਹਟਾਈਆਂ ਨਹੀਂ ਜਾਣਗੀਆਂ।
ਆਪਣੇ ਮੈਸੇਜ ਬੋਰਡ ਦਾ ਸੌਫਟਵੇਅਰ ਚੁਣੋ (ਹੋਰ ਫੋਰਮ ਅਤੇ ਵੈਬਸਾਈਟ ਇੰਜਨ ਜਲਦੀ ਆ ਰਹੇ ਹਨ)
ਇਹ ਕਿਵੇਂ ਕੰਮ ਕਰਦਾ ਹੈ
- ਜਦੋਂ ਤੁਸੀਂ ਨਵਾਂ ਥ੍ਰੈੱਡ ਸ਼ੁਰੂ ਕਰਦੇ ਹੋ ਜਾਂ ਜਵਾਬ ਪੋਸਟ ਕਰਦੇ ਹੋ, ਤਾਂ ਟੈਕਸਟ ਖੇਤਰ ਦੇ ਹੇਠਾਂ ਤੁਹਾਨੂੰ "Add image to post" ਲਿੰਕ ਦਿਖਾਈ ਦਿੰਦੀ ਹੈ।

- ਉਸ ਲਿੰਕ 'ਤੇ ਕਲਿਕ ਕਰੋ। ਇੱਕ ਪੋਪਅੱਪ ਨਜ਼ਰ ਆਵੇਗਾ ਜੋ ਤੁਹਾਨੂੰ ਆਪਣੇ ਕੰਪਿਊਟਰ ਤੋਂ ਇੱਕ ਜਾਂ ਵੱਧ ਚਿੱਤਰ ਚੁਣਨ ਦੀ ਇਜਾਜ਼ਤ ਦੇਵੇਗਾ। ਫਾਈਲ ਪਿਕਰ ਖੋਲ੍ਹਣ ਲਈ "Choose files" ਬਟਨ 'ਤੇ ਕਲਿਕ ਕਰੋ।

- ਜਿਵੇਂ ਹੀ ਤੁਸੀਂ ਫਾਈਲ ਪਿਕਰ ਬੰਦ ਕਰਦੇ ਹੋ, ਚੁਣੇ ਹੋਏ ਚਿੱਤਰ ਸਾਡੀ ਸਾਈਟ 'ਤੇ ਅੱਪਲੋਡ ਹੋ ਜਾਣਗੇ, ਅਤੇ ਉਚਿਤ BBCode ਆਪਣੇ ਆਪ ਤੁਹਾਡੀ ਪੋਸਟ ਵਿੱਚ ਸ਼ਾਮਲ ਹੋ ਜਾਵੇਗਾ।

- ਜਦੋਂ ਤੁਸੀਂ ਪੋਸਟ ਦੀ ਸੋਧ ਪੂਰੀ ਕਰ ਲਵੋ ਤਾਂ "Submit" ’ਤੇ ਕਲਿਕ ਕਰੋ। ਤੁਹਾਡੀਆਂ ਤਸਵੀਰਾਂ ਦੇ ਥੰਬਨੇਲ ਪੋਸਟ ਵਿੱਚ ਦਿਖਾਈ ਦੇਣਗੇ, ਅਤੇ ਉਹ ਸਾਡੀ ਵੈਬਸਾਈਟ ’ਤੇ ਹੋਸਟ ਕੀਤੀਆਂ ਤੁਹਾਡੀਆਂ ਤਸਵੀਰਾਂ ਦੇ ਵੱਡੇ ਵਰਜਨਾਂ ਨਾਲ ਲਿੰਕ ਵੀ ਹੋਣਗੇ।










